Description
ਪੀਰੋ ਪੇ੍ਮਣ ਉੰਨ੍ਹੀਵੀਂ ਸਦੀ ਦੀ ਪ੍ਤਿਰੌਧੀ ਪ੍ਤੀਕ ਹੈ, ਜਿਸ ਨੇ ਹਰ ਉਸ ਥੰਧਨ ਅਤੇ ਗ਼ੁਲਾਮੀ ਨੁੂੰ ਨਕਾਰਿਆ, ਜਿਂਹੜੀ ਸਾਮੰਤੀ ਪ੍ਭੂਸੱਤਾ ਵਾਲੀ ਅਤੇ ਪਿਤਰਕੀਂ ਦਮਨ ਵਾਲੀ ਸੀ! ਉਸਦਾ ਸ਼ਾਇਰੀ ਕਰਨਾ ਹੀ ਹਰ ਸਥਾਪਤੀ ਤੋਂ ਵਿਦਰੋਹ ਕਰਨਾ ਸੀ ! ਸੱਤਾਧਾਰੀ ਇਤਿਹਾਸ ਅਕਸਰ ਹੀ ਅਪਣੇਂ ਯੁੱਗ ਦੇ ਪ੍ਤਿਰੌਧੀ ਪ੍ਤੀਕਾਂ, ਨਾਇਕਾਂ, ਨਾਇਕਾਵਾਂ ਅਤੇ ਲਹਿਰਾਂ ਨੁੂੰ ਜਾਂ ਤਾਂ ਦਰੜ ਦਿੰਦਾ ਹੈ ਜਾਂ ਉਨ੍ਹਾਂ ਦੋ ਮੁਹਾਂਦਰੇ ਨੂੰ ਮੁੱਢੋਂ-ਸੁਦਿੰਹੀ ਬਦਲ ਦਿੰਦਾ ਹੈ ! ਪੀਰੋ ਪ੍ਰੇਮਣ ਲੰਮਾ ਸਮਾਂ ਤਾਂ ਇਤਿਹਾਸ ਦੀ ਧੂਡ਼ ਵਿਚ ਲਪੇਟੀ ਰਹੀ ਜਾਂ ਉੰਸਦੇ ਪ੍ਰਤਿਰੌਧ ਨੁੂੰ ਸਾਮੰਤੀ ਨੈਤਿਕਤਾ ਦੇ ਲਬਾਦੇ ਵਿਚ ਲਪੇਟ ਦਿੱਤਾ ਗਿਆ!