Description
੧੨ ਸਤੰਬਰ, ੧੮੯੭ ਨੂੰ ੩੬ਵੀਂ ਸਿੱਖ ਬਟਾਲੀਅਨ ਦੇ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ ੨੧ ਜਵਾਨਾਂ ਨੇ ਅਸੰਭਵ ਕਰ ਦਿਖਾਉਣ ਦਾ ਹੌਂਸਲਾ ਵਿਖਾਇਆ। ਦਾਸ ਹਾਜ਼ਰ ਤੋਂ ਵੀ ਵੱਧ ਪਠਾਨਾਂ ਅਤੇ ਅਫ਼ਗਾਨੀ ਕਬੀਲਿਆਂ ਨੇ ਅਣਵੰਡੇ ਅੰਗਰੇਜ਼ ਹਕੂਮਤ ਵਾਲੇ ਭਾਰਤ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿਖੇ ਸਤਿਥ ਸਾਰਾਗੜੀ ਦੀ ਸੰਕੇਤ ਚੋਂਕੀ ਤੇ ਹਮਲਾ ਬੋਲ ਦਿੱਤਾ।ਅਗਲੇ ਸਤਿ ਘੰਟਿਆਂ ਤਕ ਸਿੱਖ ਅੰਗਰੇਜ਼ ਹਕੂਮਤ ਅਧੀਨ ਆਪਣੀ ਮਾਤਰ ਭੂਮੀ ਲਾਇ ਦ੍ਰਿੜ ਹੋਂਸਲੇ ਅਤੇ ਆਖਰੀ ਸਾਹ ਤਕ ਲੜਦੇ ਰਹੇ।ਹਰੇਕ ਨੂੰ ਮਾਰਨ ਉਪਰੰਤ ਅੰਗਰੇਜ਼ ਹਕੂਮਤ ਵਲੋਂ ਦਿੱਤੇ ਜਾਣ ਵਾਲੇ ਵੀਰਤਾ ਦੇ ਸਰਵੋਤਮ ਪੁਰਸਕਾਰ ਇੰਡਿਯਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ।ਅੱਜ ਤਕ ਦੇ ਇਤਿਹਾਸ ਵਿਚ ਸਾਰਾਗੜੀ ਦੇ ਯੁੱਧ ਤੋਂ ਬਾਅਦ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਦਸਤੇ ਦੇ ਸਾਰੇ ਜਵਾਨਾਂ ਨੂੰ ਸਰਵੋਤਮ ਵੀਰਤਾ ਸਨਮਾਨ ਨਾਲ ਪੁਰਸਕ੍ਰਿਤ ਕੀਤਾ ਗਿਆ ਹੋਵੇ। ਇਹ ਕਹਾਣੀ ਯੁੱਧ ਦੌਰਾਨ ਅਤੇ ਉਸਤੋਂ ਬਾਅਦ ਵਾਲੇ ਦਿਨਾਂ ਦੌਰਾਨ ਭੇਜੇ ਗਏ ਅਸਲ ਫੌਜੀ ਚਿਠੀ-ਪੱਤਰਾਂ ਤੇ ਅਧਾਰਿਤ ਹੈ।