Description
ਸਹਿਜ ਅਵਸਥਾ ਦਾ ਭਾਵ ਹੈ ਮਨ ਦਾ ਟਿਕਾਉ, ਆਤਮਕ ਅਡੋਲਤਾ। ਇਥੇ ਪੁਜ ਕੇ ਮਨੁਖ ਦੇ ਅੰਦਰ ਮੌਤ ਦਾ ਕੋਈ ਡਰ ਨਹੀਂ ਰਹਿ ਜਾਂਦਾ। ਬਲਕਿ ਨਾ ਗ਼ਮ, ਨਾ ਮਾਇਆ ਦੀ ਖਿੱਚ, ਨਾ ਸੰਸਾਰ ਦੇ ਉਤਾਰ ਚੜ੍ਹਾਓ, ਨਾ ਮਨ ਦਾ ਤਨਾਉ ਰਹਿੰਦਾ ਹੈ। ਸਹਿਜ ਦੀ ਕਥਾ ਨਿਰਾਰੀ ਹੈ। ਨਾ ਇਹ ਹਲਕੀ ਹੈ, ਨਾ ਭਾਰੀ ਹੈ, ਇਹ ਅਵਸਥਾ ਹੀ ਬੜੀ ਨਿਰਾਰੀ ਹੈ ਅਤੇ ਬਿਆਨ ਨਹੀਂ ਕੀਤੀ ਜਾ ਸਕਦੀ। ਪਾਠਕ ਜਨ ਇਸ ਪੁਸਤਕ ਤੋਂ ਪੂਰਾ ਪੂਰਾ ਲਾਭ ਉਠਾਉਣਗੇ ਅਤੇ ਸਤਿਕਾਰ ਯੋਗ ਮਸਕੀਨ ਜੀ ਦੁਆਰਾ ਦਸੇ ਨੁਕਤਿਆਂ ਤੋਂ ਲਾਭ ਉਠਾਉਂਦੇ ਹੋਏ ਅਤੇ ਗੁਰ ਸ਼ਬਦ ਦੀ ਸਾਧਨਾ ਕਰਦੇ ਹੋਏ ਆਪਣਾ ਜੀਵਨ ਸਫਲ ਕਰਨਗੇ।