Description
ਸਿਖਾਂ ਦੇ ਨੌਵੇਂ ਗੁਰੂ , ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਕਾਲ ਦੌਰਾਨ ਭਾਰਤੀ ਇਤਿਹਾਸ ਦਾ ਸਮਾਂ ਬਹੁਤ ਹੀ ਜਿਆਦਾ ਅਸ਼ਾਂਤੀ ਵਾਲਾ ਸੀ।
ਉਨ੍ਹਾਂ ਦੇ ਦਾਦਾ ਜੀ, ਸਿਖਾਂ ਦੀ ਪੰਜਵੀਂ ਪਾਤਸ਼ਾਹੀ ,ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਤੇ ਮੁਗ਼ਲ ਬਾਦਸ਼ਾਹ ਜ਼ਹਾਂਗੀਰ ਦੇ ਸ਼ਾਸ਼ਨ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ।ਸਿਖਾਂ ਦੀ ਛੇਵੀਂ ਪਾਤਸ਼ਾਹੀ, ਸ੍ਰੀ ਹਰਗੋਬਿੰਦ ਜੀ ਨੇ ਜ਼ਹਾਂਗੀਰ ਅਤੇ ਸ਼ਾਹਜਹਾਂ ਵੱਲੋਂ ਅਰੰਭੇ ਕਈ ਯੁੱਧ ਲੜੇ।ਦਿੱਲੀ ਦੀ ਗੱਡੀ ਤੇ ਔਰੰਗਜ਼ੇਬ ਦੇ ਬੈਠਣ ਤੋਂ ਬਾਅਦ ਹਿੰਦੂਆਂ ਅਤੇ ਸਿਖਾਂ ਖਿਲਾਫ ਅੱਤਿਆਚਾਰ ਆਪਣੇ ਚਰਮ ਤੇ ਪਹੁੰਚ ਗਿਆ।ਔਰੰਗਜ਼ੇਬ ਦੀ ਤੀਬਰ ਇੱਛਾ ਸੀ ਕਿ ਭਾਰਤ ਨੂੰ ਇਸਲਾਮ ਦੀ ਧਰਤੀ ਬਣਾ ਦੇਵੇ ਅਤੇ ਇਸ ਮੰਤਵ ਲਈ ਉਸ ਨੇ ਬੜੇ ਵੱਡੇ ਪੱਧਰ ਤੇ ਮੰਦਰਾਂ ਨੂੰ ਤਬਾਹ ਕਰਨਾ ਅਤੇ ਹਿੰਦੂਆਂ ਨੂੰ ਜਬਰਨ ਇਸਲਾਮ ਕਬੂਲ ਕਰਨ ਜਾ ਫਿਰ ਮੌਤ ਦਾ ਸਾਹਮਣਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।