Description
ਭਾਈ ਲਹਿਣਾ ਦਾ ਜਨਮ 16ਵੀਂ ਸ਼ਤਾਬਦੀ ਵਿਚ ਹੋਇਆ। ਓਹ ਦੁਰਗਾ ਦੇਵੀ ਦੇ ਇਕ ਹਿੰਦੂ ਓੁਪਾਸਕ ਸਨ। ਇੰਨੀ ਡੂੰਘੀ ਧਾਰਸਿਕ ਸ਼ਰਧਾ ਵਿਚ ਕਈ ਸਾਲ ਬਤੀਤ ਕਰਨ ਦੇ ਬਾਵਜੂਦ ਵੀ ਓੁਨਾ ਦੀ ਆਤਮਾ ਅਧਿਆਤਮਕ ਸ਼ਾਂਤੀ ਲਭਦੀ ਰਹੀ। ਅਧਿਆਤਮਕ ਗਿਆਨ ਪਾ੍ਪਤੀ ਦੀ ਤੀਬਰ ਇੱਛਾ ਉਨਾ਼ ਨੂੰ ਸਿੱਖਾਂ ਦੀ ਪਹਿਲੀ ਪਾਤਸ਼ਾਹੀ, ਗੁਰੂ ਨਾਨਕ ਸਾਹਿਬ ਕੋਲ ਕਰਤਾਰਪੁਰ ਲੈ ਗਈ। ਧਰਮ ਪ੍ਤੀ ਗੁਰੂ ਸਾਹਿਬ ਦੀ ਨਿਸ਼ਠਾ ਨੂੰ ਦੇਖਦਿਆਂ ਉਨਾਂ ਨੇ ਸਿੱਖ ਧਰਮ ਦੀ ਸੇਵਾ ਵਿਚ ਖੁਦ ਨੂੰ ਸਮਰਪਿਤ ਕਰ ਦਿੱਤਾ। ਭਾਈ ਲਹਿਣਾ ਜੀ ਦੀ ਸਮਰਪਣ ਭਾਵਨਾ ਅਤੇ ਨਿਸ਼ਕਾਮ ਵਫਾਦਾਰੀ ਸਦਕਾ ਉਨਾਂ ਨੂੰ ਪ੍ਮਾਤਮਾ ਦੀ ਅਸੀਸ ਪਾ੍ਪਤ ਹੋਈ।