Description
ਸਿੱਖ ਧਰਮ ਦੇ ਤਿੰਨ ਮੂਲ ਸਿਧਾਂਤ ਹਨ-ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹ ਦ੍ਰਿਸ਼ ਉੰਨਾ ਬਿਖੜੇ ਸਮਿਆਂ ਦਾ ਹੈ ਜਦੋਂ ਸਿੱਖ ਮੁਸੀਬਤਾਂ ਝੱਲਦੇ ਜੰਗਲਾਂ ਵਿਚ ਰਹਿੰਦੇ ਹੋਏ ਰੁੱਖੀ-ਸੁੱਖੀ ਖਾ ਕੇ ਅਤੇ ਭੁੱਖੇ ਰਹਿ ਕੇ ਬਿਨਾ ਕਿਸੇ ਵਿਤਕਰੇ ਦੇ ਵੰਡ ਛਕਦੇ ਸਨ।ਇਸ ਚਿੱਤਰ ਵਿਚ ਉਹ ਆਪਣੇ ਵੈਰੀਆਂ ਨੂੰ ਵੀ ਲੰਗਰ ਛਕਣ ਲਾਇ ਬੁਲਾਉਂਦੇ ਹੋਏ ਦਿਖਾਏ ਗਏ ਹਨ।