Description
ਮਜ਼ਲੂਮ ਦੀ ਖਾਤਰ ਜੂਝਣਾ ਜਿਥੇ ਸਿੱਖੀ ਸਿਧਾਂਤ ਸੀ ਓਥੇ ਮਨੁੱਖਤਾ ਦੀ ਸੇਵਾ ਉਸਦੇ ਮੂਲ ਆਦਰਸ਼ਾਂ ਚ ਸ਼ਾਮਲ ਸੀ। ਇਹ ਦ੍ਰਿਸ਼ ਉਸ ਸਮੇ ਦਾ ਹੈ ਜਦੋਂ ਮਨੁੱਖੀ ਅਧਿਕਾਰਾਂ ਦੀ ਖਾਤਰ ਮੁਗ਼ਲ ਵੈਰੀਆਂ ਨਾਲ ਜੂਝਦੇ ਸਿੰਘਾਂ ਦਰਮਿਆਨ ਇਕ ਨਿਵੇਕਲੀ ਸਖਸ਼ੀਅਤ ਦੇ ਮਾਲਕ ਭਾਈ ਕਨ੍ਹਈਆ ਜੀ ਜੰਗੀ ਵਾਤਾਵਰਣ ਤੋਂ ਨਿਰਲੇਪ ਹੋ ਜ਼ਖਮੀਆਂ ਦੀ ਮਰਹਮ ਪੱਟੀ ਰਾਹੀਂ ਸੇਵਾ-ਸੰਭਾਲ ਕਰ ਰਹੇ ਸਨ। ਇਸ ਚਿੱਤਰ ਵਿਚ ਉਹ ਇਕ ਮੁਗ਼ਲ ਫੌਜੀ ਦੀ ਮਰਹਮ-ਪੱਟੀ ਕਰਦੇ ਹੋਏ ਦਿਖਾਏ ਗਏ ਹਨ।