Description
ਡਾ. ਸਤਿੰਦਰ ਪਾਲ ਸਿੰਘ
ਡਾ. ਸਤਿੰਦਰ ਪਾਲ ਸਿੰਘ ਅੰਤਰ ਰਾਸ਼ਟਰੀ ਪੱਧਰ ਦੇ ਸਿੱਖ ਵਿਦਵਾਨ, ਚਿੰਤਕ ਲੇਖਕ ਹਨ ਜਿਨ੍ਹਾਂ ਦਾ ਜੀਵਨ ਗੁਰਸਿੱਖੀ ਦੇ ਪ੍ਚਾਰ, ਪ੍ਰਸਾਰ ਨੂੰ ਪੂਰਨ ਸਮਰਪਿਤ ਹੈ।ਆਪ ਦਾ ਮੁੱਖ ਉੱਦੇਸ਼ ਗੁਰਬਾਣੀ ਅੰਦਰ ਪ੍ਰਗਟ ਹੋਏ ਮੂਲ ਸਿੱਖੀ ਸਿਧਾਂਤਾਂ ਨੂੰ ਸਾਹਮਣੇ ਰੱਖਣਾ ਅਤੇ ਵਰਤਮਾਨ ਸਥਿਤੀਆਂ ਦੇ ਸੰਦਰਭ ਵਿੱਚ ਉਨ੍ਹਾਂ ਦੀ ਸਾਰਥਕਤਾ ਸਿੱਧ ਕਰਨਾ ਹੈ।ਪਿਛਲੇ ਕਈ ਦਹਾਕਿਆਂ ਤੋਂ ਆਪ ਨਿਰੰਤਰ ਕੇਵਲ ਗੁਰਸਿੱਖੀ ਤੇ ਪੰਜਾਬੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਵਿੱਚ ਪੁਸਤਕਾਂ ਤੇ ਲੇਖ ਲਿਖ ਰਹੇ ਹਨ।
ਡਾ. ਸਤਿੰਦਰ ਪਾਲ ਸਿੰਘ ਦੀਆਂ ਪੰਜਾਬੀ ਪੁਸਤਕਾਂ ਵਿੱਚ ਨਾਮ ਸਿਮਰਨ ਕਿਉਂ ਤੇ ਕਿਵੇਂ, ਗੁਰਸਿੱਖੀ ਮੇਰੀ ਸ਼ਾਨ, ਸਿੱਖੀ ਸੁੱਖ ਸਾਗਰ, ਜੀਵਨ ਸਫਲਤਾ ਲਈ ਗੁਰਮਤਿ, ਸਫਲ ਗ੍ਰਿਹਸਥ ਲਈ ਗੁਰਮਤਿ, ਕ੍ਰੋਧ ਨਿਵਾਰਨ ਅੰਮ੍ਰਿਤ ਬਾਣੀ, ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਹਿਦਾਇਤਾਂ, ਸਿਹਤ ਲਈ ਗੁਰਮਤਿ, ਗੁਰਸਿੱਖ ਦੇ ਪੰਜ ਵਚਨ ਆਦਿਕ ਸ਼ਾਮਿਲ ਹਨ।ਹਿੰਦੀ ਪੁਸਤਕਾਂ ਵਿੱਚ ਸਿੱਖ ਧਰਮ ਦਰਸ਼ਨ ਕੇ ਮੂਲ ਤੱਤਵ, ਸਿੱਖ ਆਚਾਰ ਸ਼ਾਸਤਰ, ਦੇਸ਼ ਕੇ ਸ਼ੀਸ਼ ਗੁਰੂ ਤੇਗ ਬਹਾਦੁਰ, ਸੱਚ ਕੇ ਸੂਰਯ ਗੁਰੂ ਨਾਨਕ, ਮਹਾਨ ਗੁਰੂ ਗੋਬਿੰਦ ਸਿੰਘ, ਵਿਸ਼ਵ ਕਾ ਵਿਸਮਯ ਜੈਤੋ ਮੋਰਚਾ, ਸਿੱਖ ਸਮਾਜ ਕੇ ਸਿਧਾਂਤਿਕ ਆਧਾਰ, ਸਿੱਖ ਧਰਮ ਮੇਂ ਭਗਤੀ ਕੇ ਰੰਗ, ਸਿੱਖ ਜੀਵਨ ਪ੍ਰਣਾਲੀ ਆਦਿਕ ਸ਼ਾਮਿਲ ਹਨ।ਆਪ ਦੇ ਤਕਰੀਬਨ ਪੰਜ ਹਜ਼ਾਰ ਲੇਖ ਦੇਸ਼-ਵਿਦੇਸ਼ ਦੀਆਂ ਪੱਤਰ ਪਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਹੋ ਚੁਕੇ ਹਨ।ਡਾ. ਸਤਿੰਦਰ ਪਾਲ ਸਿੰਘ ਉੱਘੇ ਕਾਲਮ ਨਵੀਸ ਵੀ ਹਨ ਅਤੇ ਕਈ ਕਾਲਮ ਲਿੱਖ ਚੁਕੇ ਹਨ।ਆਪ ਪ੍ਰਭਾਵਸ਼ਾਲੀ ਵਕਤਾ ਹਨ ਅਤੇ ਧਾਰਾ ਪ੍ਰਵਾਹ ਸਿੱਖ ਧਰਮ ਤੇ ਬੋਲਣ ਦੀ ਸਮਰੱਥਾ ਰੱਖਦੇ ਹਨ।


